By Kirandeep Kaur
ਮੈਂ ਡਾਇਰੀ ਹਾਂ ਇੱਕ ਸ਼ਾਇਰ ਦੀ,
ਮੇਰੇ ਅੰਦਰ ਉਹਦੇ ਅੰਦਰ ਦੀ ਸਾਰੀ ਕਹਾਣੀ ਏ
ਮੇਰੇ ਅੰਦਰ ਉਹਦੀ ਮੁਹੱਬਤ ਦੀ ਨਿਸ਼ਾਨੀ ਏ,
ਇੱਕ ਗਾਨੀ ਏ, ਇੱਕ ਫਾਨੀ ਏ, ਇੱਕ ਨਾਲ ਦਿਲਾਂ ਦਾ ਜਾਨੀ ਏ,
ਉਹਦੇ ਹਿਜਰ , ਵਿਛੋੜੇ, ਦਰਦਾਂ ਦੇ ਨਾਲ,
ਕੁੱਝ ਯਾਦਾਂ , ਚਾਵਾਂ ਤੇ ਦੁਆਵਾਂ ਦੀ ਕਹਾਣੀ ਏ,
ਕਿਤੇ ਧੋਖੇ, ਸ਼ਿਕਵੇ, ਤੇ ਇਸ਼ਕ ਮਜਾਜ਼ੀ ਏ,
ਕਿਤੇ ਗੱਲਾਂ ਈ ਇਸ਼ਕ ਰੂਹਾਨੀ ਏ
ਮਾਂ ਦੇ ਲਈ ਕਈ ਸਾਂਭੇ ਸੁਪਨੇ, ਕਿਤੇ ਬਾਪ ਲਈ ਕੋਈ ਜ਼ਿੰਮੇਵਾਰੀ ਏ,
ਕਿਤੇ ਗੱਲ ਹੈ ਗੁਰੂਆਂ ਪੀਰਾਂ ਦੀ, ਕਿਤੇ ਉਹਨਾਂ ਦੀ ਕੁਰਬਾਨੀ ਏ,
ਕਿਤੇ ਦੇਸ਼ ਪ੍ਰਤੀ ਪ੍ਰੇਮ - ਪਿਆਰ ਬੜਾ, ਕਿਤੇ ਵਿਗੜੇ ਹਾਲਾਤਾਂ ਦੀ ਕਹਾਣੀ ਏ,
ਕਿਤੇ ਭਗਤ ਸਿੰਘ ਵਰਗੇ ਸੂਰਬੀਰਾਂ ਤੇ ਮਾਣ ਬੜਾ,
ਕਿਤੇ ਦੁੱਖ ਕਿ ਅੱਜ ਨਸ਼ੇ ਚ ਭਿੱਜੀ ਜਵਾਨੀ ਏ,
ਕਿਤੇ ਗਰੀਬੀ, ਮਜ਼ਬੂਰੀ, ਬੇਰੁਜ਼ਗਾਰੀ,ਤੇ ਕਿਤੇ ਉਮੀਦਾਂ ਤੇ ਪਏ ਪਾਣੀ ਏ,
ਕਿਤੇ ਜ਼ਿੰਦਗੀ ਸੇਜ਼ ਹੈ ਫੁੱਲਾਂ ਦੀ, ਕਿਤੇ ਕੰਡਿਆਂ ਦੀ ਉਹ ਟਾਹਣੀ ਏ,
ਮੈਂ ਡਾਇਰੀ ਹਾਂ ਇੱਕ ਸ਼ਾਇਰ ਦੀ,
ਮੇਰੇ ਅੰਦਰ ਉਹਦੇ ਅੰਦਰ ਦੀ ਗੱਲ ਸਾਰੀ ਏ,
ਉਹਦੇ ਅੰਦਰ ਦੀ ਸਾਰੀ ਕਹਾਣੀ ਏ।
By Kirandeep Kaur
🥰
💖
Amazing🌠
👌👌🌟
👏ਬਹੁਤ ਖੂਬ💐