By Ravinder Kaur
ਵੀਰੇ …. ਐਵੇਂ ਹੀ ਹਰ ਰੋਜ਼
ਕਾਹਲੀ ਚ ਰਹਿੰਦਾ ਏ… ਕੰਮ ਕਰਕੇ ਭਾਵੇਂ
ਤੇਰੇ ਕੋਲ ਟਾਇਮ ਨਹੀ ਹੁੰਦਾ .. ਪਰ ਬੇਬੇ
ਬਾਪੂ ਕੋਲ ਕੁਝ ਕਿ ਮਿੰਟ ਬੈਠ ਜਾਇਆ ਕਰ…
ਸਾਰਾ ਦਿਨ ਤੈਨੂੰ ਉਡੀਕਦੇ , ਬਰੂਹਾਂ ਵੱਲ ਤੱਕਦੇ ਰਹਿੰਦੇ ਨੇ…
ਪਤਾ ਤੈਨੂੰ.. ! ਛੋਟੇ ਹੁੰਦਿਆ …. ਤੇਰੇ ਕੁਝ
ਕਹਿਣ ਤੋ ਬਿਨਾਂ ਹੀ ਮਾਂ ‘ਤੇਰੀ ਹਰ ਗੱਲ ਸਮਝ
ਜਾਂਦੀ ਸੀ.. ਤੇ ਹੁਣ .. ਕਈ ਵਾਰ ..
ਤੂੰ ਗੱਲ ਸੁਣ ਕੇ ਵੀ ਅਕਸਰ ਕਹਿ
ਦਿੰਦਾ ਕਿ ਮੈਨੂੰ ਸਮਝ ਨਹੀ ਲੱਗਦੀ ਤੁਹਾਡੀ …..
ਮੈਨੂੰ ਇਹ ਵੀ ਪਤਾ ਕਿ …
ਕਿਸੇ ਦੀ ਫਾਲਤੂ ਗੱਲ ਨਹੀ ਸਹਾਰਦਾ …
ਪਰ ਤੂੰ ਐਵੈ ਨਾ ਊਲਝਿਆ ਕਰ ਕਿਸੇ ਨਾਲ …
ਸਾਨੂੰ ਤੇਰੇ ਤੋਂ ਵੱਧ ਫਿਕਰ ਹੁੰਦੀ ਤੇਰੀ …
ਤੇਰੇ ਮੂੰਹ ਤੇ ਥੋੜੀ ਜਿਹੀ ਉਦਾਸੀ
ਵੀ ਬਹੁਤ ਬੇਚੇਨ ਕਰਦੀ ਏ ‘ਬੇਬੇ ‘ ਨੂੰ…..
ਹਾਂ ਸੱਚ, ਇੱਕ ਗੱਲ ਹੋਰ ….
ਕਦੇ ਵੀ ਕੋਈ ਪੋ੍ਬਲਮ ਹੋਵੇ ਤਾਂ
ਮੈਨੂੰ ਜਰੂਰ ਦੱਸ ਦਿਆਂ ਕਰ …..
ਐਵੇ ਇਕੱਲਾ ‘ਅੱਖਾਂ’ ਨਮ
ਕਰਕੇ ਨਾਂ ਬੈਠੀ ਕਦੇ ….
ਕੁਝ ਹੋਰ ਨਾ ਸਹੀ ….
ਤੇਰੀ ਭੈਣ ਤੇਰੇ ਲਈ “ਅਰਦਾਸ”
ਤਾਂਕਰਸਕਦੀਏ……
By Ravinder Kaur
コメント