By Kirandeep Kaur
ਖੁਸ਼ੀਆਂ ਖੇੜੇ ਹਾਸੇ ਵੰਡੀਏ,
ਮਿੱਠੇ ਬੋਲ ਪਤਾਸੇ ਵੰਡੀਏ,
ਜ਼ਿੰਦਗੀ ਏਥੇ ਚਾਰ ਦਿਨਾਂ ਦੀ,
ਚੱਲ ਦਿਲਾਂ ਕੁੱਝ ਪਲ਼ ਏਥੇ ਖਾਸੇ ਵੰਡੀਏ,
ਦੁੱਖਾਂ ਨੇ ਭਾਵੇਂ ਘੇਰਾ ਪਾਇਆ,
ਫਿਰ ਵੀ ਚੱਲ ਸੁੱਖਾਂ ਦੀਆਂ ਆਸਾਂ ਵੰਡੀਏ,
ਉਦਾਸੀ ਵਾਲੇ ਘੁੱਪ ਹਨੇਰੇ ਵਿੱਚ ਵੀ,
ਚੱਲ ਦਿਲਾਂ ਜਗਦੀਆਂ ਕੁੱਝ ਲਾਟਾਂ ਵੰਡੀਏ,
ਆਪਣੇ ਨਾਲੋਂ ਵੀ ਪਹਿਲਾਂ ਦਿਲਾਂ ਵੇ ,
ਚੱਲ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਵੰਡੀਏ,
ਸਰਬੱਤ ਦੇ ਭਲੇ ਦੀਆਂ ਅਰਦਾਸਾਂ ਵੰਡੀਏ।
By Kirandeep Kaur
💖💕
👏👏👏Appreciation for your poetry 👌
😍💐ਬਹੁਤ ਸੋਹਣੀ ਕਵਿਤਾ
👌👌
Nice mam