By Meet Bhinder
ਮੈਂ ਗਿਆ ਹਾਂ ਉਸ ਘਰੇ
ਜਿੱਥੇ ਇੱਕ ਖੰਘਦੀ ਮਾਂ ਰਹਿੰਦੀ ਹੈ
ਉਡੀਕਦੀ ਹੈ ਉਸ ਬੇਟੀ ਨੂੰ
ਜਿਸ ਨੇ ਮਧੋਲ ਦਿੱਤਾ
ਪੂਰੇ ਦਾ ਪੂਰਾ ਘਰ ਸਿਰਫ਼ ਇੱਕ ਗਲਤੀ ਨਾਲ
ਇੱਥੇ ਹੀ ਪੁੱਛਿਆ ਜਾਂਦਾ ਹਾਲ
ਧੋਤਾ ਜਾਂਦਾ ਭਾਂਡਾ ਨਲਕੇ ਤੋਂ
ਤੁਰਿਆ ਜਾਂਦਾ ਕੱਚੀ ਜਮੀਨ ਤੇ
ਪਰ
ਬੇਟੀ ਤਾਂ ਜਾ ਬੈਠੀ ਆ ਵੈਰੀਆ ਦੇ ਘਰ
ਨਹੀਂ ਮੇਲ ਖਾਂਦੇ ਪਰਿਵਾਰ ਦਾ ਹਿੱਸਾ ਬਣ
ਹੁਣ ਆਪ ਵੀ ਰੌਂਦੀ-ਕੁਰਲਾਉਂਦੀ ਹੈ
ਤੇ ਮਾਂ
ਹਾਲੇ ਵੀ ਖੰਘ ਰਹੀ ਏ ।
By Meet Bhinder
Comentários