By Meet Bhinder
ਉਹ ਚਾਹੁੰਦੇ ਨੇ
ਮੈਂ ਪਹਿਲਾਂ ਵਰਗਾ ਹੋ ਜਾਵਾਂ
ਪਰ ਮੈਂ ਕੀ ਚਾਹਨਾਂ
ਇਹ ਗੱਲ ਉਹਨਾਂ ਕਦੇ ਚਾਹੀ ਹੀ ਨਹੀਂ ...
ਤਾਂ ਹੁਣ ਤੂੰ ਖ਼ੁਦ ਹੀ ਦੱਸ ...
ਮੈਂ ਰਿਸ਼ਤੇ ਕਿਵੇਂ ਨਿਭਾਵਾਂ ?
ਕਿਵੇਂ ਸੰਬੰਧ ਬਰਕਰਾਰ ਰੱਖਾਂ ?
ਤੇ
ਕਿਵੇਂ ਆਸ ਦੇ ਬੂਟੇ 'ਚ ਪਾਣੀ ਪਾਉਂਦਾ ਹੋਇਆ ਉਮੀਦ ਕਰਾਂ
ਕਿ ਬੂਟਾ ਹਰਾ ਹੀ ਹੋਵੇਗਾ.... ਸੁੱਕੇਗਾ ਨਹੀਂ ।
By Meet Bhinder
Comentários